Monday, 1 October 2018

ਗੁਸਤਾਖੀ

ਮੇ ਦਸਵੀਂ ਆਪਣੀ ਮਾਂ ਬੋਲੀ ‘ਚ ਕਿਤੀ ਇਸ ਨੂੰ ਜੱਗ ਜ਼ਾਹਰ ਕਰਨ ‘ਚ ਮੈਨੂੰ ਕੋਈ ਵੀ ਸ਼ਰਮ ਨਹੀਂ। ਦਸਵੀ ਛੱਡੋ  ਮੇ ਆਪਣੀ ਮਾਂ ਬੋਲੀ ਦਾ ਸਾਥ ਬੀ-ਏ ਭਾਗ ਤੀਜੇ ਤੱਕ ਨੀ ਛੱਡਿਆ। ਪਰ ਮੇ ਇੱਦਾ ਦਾ ਨਹੀ ਸੀ। ਗੱਲ ਉਹਨਾਂ ਦਿਨਾਂ ਦੀ ਆ ਜਦੋਂ ਅਸੀਂ ਮੋਹਾਲੀ ਦੇ ੩ ਬੀ ਫੇਸ ‘ਚ ਰਹਿੰਦੇ ਸੀ। ਮੇਰੀ ਪਾਠਸ਼ਾਲਾ ਫੈਸ ੫ ‘ਚ ਸੀ। ਚੰਡੀਗੜੵ ਲਾਗੇ ਹੋਣ ਕਰਕੇ ਉਥੇ ਦੇ ਸਕੂਲਾਂ ਦੀ ਹੈਂਕੜ ਬਾਜੀ ਜਿਆਦਾ ਸੀ। ਮੇਰੇ ਭੂਆ ਦਾ ਮੁੰਡਾ ਤੇ ਕੁੜੀ ਵੀ ਚੰਡੀਗੜੵ ਹੀ ਪੜਦੇ ਸੀ।  ਮੇਰੇ ਬਾਪੂ ਜੀ ਦਰਵੇਸ਼ ਸੁਭਾਅ ਦੇ ਹੋਣ ਕਰਕੇ ਉਹੋ ਸਾਰਾ ਕੁਝ ਹੀ ਰੱਬ ਤੇ ਸੁੱਟੀ ਆਉਂਦੇ ਸੀ , ਇੱਕ ਨਾ ਇੱਕ ਦਿਨ ਅਸਰ ਤਾ ਹੋਣਾ ਹੀ ਸੀ।  

ਮੇਰੇ ਬਾਪੂ ਜੀ ਨੇ ਸਾਰੀ ਉਮਰ ਚੰਡੀਗੜੵ ‘ਚ ਨੌਕਰੀ ਕਿੱਤੀ ਪਰ ਮੈਨੂੰ ਚੰਡੀਗੜੵ ‘ਚ ਨਾ ਪੜਾ ਸਕੇ। ਕੋਸ਼ਿਸ਼ ਵੀ ਕਿੱਤੀ ਪਰ ਸਾਡੇ ਫੁਫੜ ਨੇ ਇਹ ਸਲਾਹ ਦੇ ਕੇ ਤੋਰ ਤਾ ਬਈ ਅੰਗਰੇਜੀ ਨੇ ਇਹਦੀ ਮਿੱਝ ਕੱਡ ਦੇਣੀ। ਮੈਨੂੰ ਵੀ ਹੁਣ ਲੱਗਣ ਲੱਗ ਪਿਆ ਕੀ ਮੇ ਫਾਡੀ ਨਾ ਰੇਹ ਜਾਵਾ। ਇਸ ਅਹਿਸਾਸ ਨੇ ਮੇਰੇ ਅੰਦਰ ਹੀਣ ਭਾਵਨਾ ਨੂੰ ਜਨਮ ਦਿੱਤਾ। ਇਹ ਸਮੇ ਮੇ ਦਸਵੀ ‘ਚ ਸੀ ਤੇ ਮੇਰੇ ਅੰਦਰ ਅੰਗਰੇਜੀ ‘ਚ ਪੜਨ ਆਲੇ ਵਾਵਰੋਲੇ  ਉੱਡਣ  ਲੱਗੇ।

ਬਸ ਫੇਰ ਉਹੀ ਹੋਈਆਂ ਜੋ ਰੱਬ ਨੂੰ ਮਨਜ਼ੂਰ ਸੀ। ਬਾਪੂ ਜੀ ਨੂੰ ਸਰਕਾਰੀ ਮਕਾਨ ਊੰਤਾਲੀ ਸੈਕਟਰ   ਮਿਲ ਗਿਆ ਤੇ ਮੈਨੂੰ ਕੇਸਰੀ ਪਟਕਾ। ਉਦੋਂ ਖਾੜਕੂ ਵੀਰਾ ਨੇ ਪੰਜਾਬ ਬਰ ‘ਚ ਕੇਸਰੀ ਪੱਗਾਂ ਤੇ ਚੁੰਨੀਆਂ ਲਾਜ਼ਮੀ ਕਰ ਦਿੱਤੀਆਂ ਸੀ।

ਸਵੇਰੇ ਸਵੇਰੇ ਮੇ ਸੇਕਲ ਤੇ ਕੇਸਰੀ ਪੱਟਕਾ ਬੰਨੀ ਚੰਡੀਗੜੋਂੵ ਮੋਹਾਲੀ ਨੂੰ ਆਉਣਾ ਪੜਣ ਤੇ ਦੁਜੇ ਪਾਸਿਉਂ ਮੋਹਾਲੀ ਵਲੋ ਮੁੰਡੇ,ਕੁੜੀਆਂ ਨੇ ਚੰਡੀਗੜੵ ਵਲ ਨੂੰ ਜਾਣਾਂ। ਉਹ ਊੰਤਾਲੀ ਤੋਂ ਲੇਕੇ ਫੇਸ ਪੰਜ ਤੱਕ ਦਾ ਪੈਂਡਾ ਹੀਣ ਭਾਵਨਾਵਾਂ ਨਾਲ ਬਰਬੂਰ ਸੀ। ਸੈਕਲ ਚਲਾਉਂਦੇ ਵੇਲੇ ਮੇਰੀ ਨਜ਼ਰ ਸੜਕ ਤੇ ਹੀ ਰਹਿੰਦੀ। ਸ਼ਾਇਦ ਮੈਨੂੰ ਲਗਦਾ ਸਾਰੇ ਮੇਰੇ ਵਲ ਦੇਖ ਉੱਚੀ ਉੱਚੀ ਹੱਸ ਰਹੇ ਹੋਣ ਤੇ ਕਹ ਰਹੇ ਹੋਣ ; ਉਹ ਜਾਦਾਂ ਕੇਸਰੀ ਪੱਟਕਾ ਬੰਨੀ ਪੰਜਾਬੀ ਮੀਡੀਅਮ ਆਲਾ ਬੰਦਾ।

ਪਰ ਅੱਜ ਮੇਨੂੰ ਬਹੁਤ ਮਾਣ ਹੈ ਕਿ ਮੇ ਆਪਣੀ ਮਾਂ ਬੋਲੀ 'ਚ ਪੜੀਆ ਇਸ ਦਾ ਮੇ ਆਪਣੈ ਘਰ ਦਿਆਂ ਰਿਣੀ ਹਾਂ ਕਿ ਉਹਨਾਂ ਨੇ ਮੇਨੂੰ  ਪੰਜਾਬੀ ਭਾਸ਼ਾ ‘ਚ ਪੜਾਈਆ ਤੇ ਮੈਨੂੰ ਖੁਸ਼ੀ ਹੁੰਦੀ ਹੇ। ਮੇਰੀ ਪੁਰੀ ਕੋਸ਼ੀਸ਼ ਹੈ ਕੀ ਮੇਰੇ ਨਿਆਣੇ ਪੰਜਾਬੀ ਭੋਲੀ ਨੂੰ ਨਾ ਕੀ ਬੋਲਣ ਪਰ ਪੜਨੵ ਤੇ ਲਿਖਣੀ ਵੀ ਜਾਣਨ।

ਮੇਰੀ ਪਿਆਰੀ ਮਿੱਠੀ ਬੋਲੀ, ਪੰਜਾਬੀ ਤੈਨੂੰ ਦਿਲੋਂ ਪਿਆਰ।

ਰਾਜਵਿੰਦਰ ਆਰਟ
October/18

No comments:

Post a Comment